ਕੀ ਯੋਗ ਦੇ ਵਿੱਚ ਹੋ ਰਿਹਾ ਹੈ ਸਬਤੋਂ ਵੱਡਾ ਭਰਸ਼ਟਾਚਾਰ?

ਯੋਗ ਇੱਕ ਕਲਾ ਹੀ ਨਹੀਂ ਬਲਕਿ ਸੇਹਤ ਵਿਗਾਨ ਵੀ ਹੈ ਅਤੇ ਇਸਦੀ ਬੁਨਿਆਦ ਹਜ਼ਾਰਾਂ ਸਾਲਾਂ ਤੋਂ ਹੈ ਜਿਸਨੂੰ ਸਾਰਾ ਸੰਸਾਰ ਮੰਨਦਾ ਹੈ, ਪਰ ਜਿੱਥੇ ਇਸ ਭਾਰਤ ਦੇ ਵਿਗਾਨ ਨੂੰ ਇਸਦਾ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਉੱਥੇ ਇਹ ਭਾਰਤ ਵਿੱਚ ਹੀ ਆਪਣੀ ਹੋਂਦ ਗਵਾਉਂਦਾ ਜਾ ਰਿਹਾ ਹੈ। ਕਾਰਣ ਹੈ ਗਲਤ ਨੀਤੀਆਂ ਅਤੇ ਭਰਸ਼ਟਾਚਾਰ, ਇਹ ਮੇਰਾ ਕਹਿਣਾ ਨਹੀਂ ਬਲਕਿ ਸਮੁੱਚੇ ਭਾਰਤ ਵਿੱਚ ਪੜ੍ਹੇ ਲਿਖੇ ਯੋਗ ਪੇਸ਼ੇਵਰਾਂ ਦਾ ਹੈ। ਯੋਗ ਪੇਸ਼ੇਵਰਾਂ ਦੇ ਹੱਕਾਂ ਲਈ ਕਨੂਣੀ ਤੌਰ ਤੇ ਲੜ ਅਤੇ ਯੋਗ ਕਨੂੰਨ ਮੰਗ ਰਹੀ ਇੱਕ ਮਾਤਰ ਸੰਸਥਾ ਯੋਗ ਫ੍ਰੰਟ 18 ਨਵੰਬਰ 2019 ਤੋਂ ਇਸ ਵਿਸ਼ੇ ਤੇ ਸਮੇ ਸਮੇ ਸਿਰ ਚਾਨਣ ਪਾਉਂਦੇ ਰਹੇ ਹਨ। ਸੰਸਥਾ ਦਾ ਮੰਨਣਾ ਹੈ ਕਿ ਸਾਰੀ ਸਮੱਸਿਆਵਾਂ ਦਾ ਹੱਲ ਯੋਗ ਕਨੂੰਨ ਬਣਾਉਣਾ ਹੈ ਜਿਸ ਦੇ ਲਈ ਸਾਰੇ ਯਤਨਸ਼ੀਲ ਹਨ। ਆਓ ਪੂਰੀ ਸਮੱਸਿਆ ਨੂੰ ਨਜਦੀਕ ਤੋਂ ਜਾਣਦੇ ਹਾਂ ।  

ਯੋਗ ਵਰਤਮਾਨ ਸਤਿਥੀ ਵਿੱਚ 3 ਖੇਤਰਾਂ ਵਿੱਚ ਵੰਡੀਆਂ ਹੋਇਆ ਹੈ ਸਿੱਖਿਆ, ਚਿਕਿਤਸਾ ਅਤੇ ਖੇਡਾਂ। ਸਿੱਖਿਆ ਵਿੱਚ ਇਹ ਸਕੂਲ ਸਿੱਖਿਆ ਅਤੇ ਵਧੇਰੇ ਸਿੱਖਿਆ ਵਿੱਚ ਵੰਡਿਆ ਹੋਇਆ ਹੈ ਜਿਸ ਵਿੱਚੋਂ ਕੇਵਲ ਵਧੇਰੇ ਸਿੱਖਿਆ ਵਿੱਚ ਯੋਗ ਥੋੜਾ ਅਧਿਕਾਰ ਰੱਖਦਾ ਹੈ ਪਰ ਸਕੂਲ ਸਿੱਖਿਆ ਵਿੱਚ ਯੋਗ ਨੂੰ ਮਜਾਕ ਬਣਾ ਕਿ ਰੱਖ ਦਿੱਤਾ ਗਿਆ ਹੈ। ਕੋਈ ਵੀ ਬਿਨਾਂ ਯੋਗ ਵਿੱਚ ਡਿਗਰੀ ਕੀਤੇ ਯੋਗ ਟੀਚਰ ਬਣ ਜਾਂਦਾ ਹੈ ਅਤੇ ਸਕੂਲਾਂ ਵਿੱਚ ਯੋਗ ਖੇਡਾਂ ਕਰਵਾਉਣ ਲੱਗ ਜਾਂਦਾ ਹੈ, ਜਦਕਿ ਯੋਗ ਵਿੱਚ ਯੂਨੀਵਰਸਿਟੀ ਤੋਂ ਕੋਰਸ 1975 ਤੋਂ ਪਿਹਲਾਂ ਤੋਂ ਚੱਲ ਰਹੇ ਹਨ। ਸੋਚਣ ਦੀ ਗੱਲ ਹੈ, ਕਿ ਕਈ ਸਾਲਾਂ ਤੋਂ ਸਿੱਖਿਆ ਪ੍ਰਾਪਤ ਯੋਗ ਪੇਸ਼ੇਵਰ ਕਿਸੇ ਵੀ ਸਰਕਾਰੀ ਨੌਕਰੀ ਤਾਂ ਦੂਰ ਪ੍ਰਾਈਵੇਟ ਸਕੂਲ ਵਿੱਚ ਵੀ ਯੋਗ ਟੀਚਰ ਦੀ ਨੌਕਰੀ ਨਹੀਂ ਹਾਸਲ ਕਰ ਪਾਏ। ਕਾਰਣ ਹੈ ਯੋਗ ਟੀਚਰ ਬਣਨ ਦੇ ਲਈ ਸਰਕਾਰ ਵੱਲੋਂ ਨੀਤੀ ਨ ਬਣਾਉਣਾਂ ਅਤੇ ਕੌਣ ਯੋਗ ਕਰਵਾਉਣ ਦੇ ਯੋਗ ਹੈ ਇਹ ਸਪਸ਼ਟ ਕਰਨਾ। ਜਿਸ ਕਾਰਣ ਯੋਗ ਵਿੱਚ ਗ੍ਰੇਜੁਏਸ਼ਨ, ਪੋਸਟ ਗ੍ਰੇਜੁਏਸ਼ਨ ਵਾਲੇ ਯੋਗ ਪੇਸ਼ੇਵਰ ਬੇਰੋਜ਼ਗਾਰ ਹਨ ਅਤੇ ਆਪਣਾ ਹੱਕ ਨਹੀਂ ਲੈ ਪਾਉਂਦੇ।

ਜੇ ਕਰ ਚਿਕਿਤਸਾ ਖੇਤਰ ਦੀ ਗਲ ਕਰੀਏ ਤਾਂ ਇਸ ਵਿੱਚ ਵੀ ਯੋਗ ਵਿੱਚ ਵਿਗਾਨ ਦੇ ਨਾਲ ਗ੍ਰੇਜੁਏਟ, ਪੋਸਟ ਗ੍ਰੇਜੁਏਟ ਯੋਗ ਪੇਸ਼ੇਵਰ ਹਨ। ਕੇਵਲ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਹੀ ਨਹੀਂ ਬਲਕਿ ਸਰਕਾਰੀ ਸਿੱਖਿਆ ਕੇਂਦਰ ਵੀ ਇਹ ਡਿਗਰੀ ਕਰਵਾਉਂਦੇ ਆ ਰਹੇ ਹਨ। ਪਰ ਇਹ ਡਿਗਰੀ ਕਰਕੇ ਓਹ ਕਿਸ ਖੇਤਰ ਵਿੱਚ ਜਾਂ ਸਕਦੇ ਇਹ ਕੋਈ ਨਿਸ਼ਚਿਤ ਨਹੀਂ। ਕਈ ਵਾਰ ਯੋਗ ਦੀ ਸੇਹਤ ਵਿਭਾਗ ਵਿੱਚ ਨੌਕਰੀ ਨਿਕਲੀ ਹੈ ਤਾਂ ਉਸ ਜਗ੍ਹਾ ਡਿਗਰੀ ਨੂੰ ਪਰਮੁਖਤਾ ਨਹੀਂ ਬਲਕਿ ਸਿਫ਼ਾਰਿਸ਼, ਕਿਸੇ ਸੰਸਥਾ ਦੇ ਸਰਟੀਫਿਕੇਟ ਅਤੇ ਅੱਜ ਕਲ ਇੱਕ ਨਵੀਂ ਸਾਜਿਸ ਨਾਲ ਚਲਾਏ ਜਾ ਰਹੇ ਵਿਭਾਗ ਦੇ ਸਰਟੀਫਿਕੇਟ ਨੂੰ ਲਾਜਮੀ ਕਰ ਦਿੱਤਾ ਜਾਂਦਾ ਜਾਂ ਮਹੱਤਤਾ ਦਿੱਤੀ ਜਾਂਦੀ ਹੈ। ਜੇਕਰ YCB ਦੀ ਗੱਲ ਕਰੀਏ ਤਾਂ ਇਹ ਸਰਟੀਫਿਕੇਟ ਲਾਜਮੀ ਨਹੀਂ ਆਪਣੀ ਮਰਜ਼ੀ ਅਨੁਸਾਰ ਕੀਤਾ ਜਾਂ ਸਕਦਾ ਹੈ। ਪਰ ਇਸਨੂੰ ਸ਼ੁਰੂ ਕਿਓਂ ਕੀਤਾ ਗਿਆ ਅਤੇ ਜਦੋਂ ਯੂਨੀਵਰਸਿਟੀ ਵੱਲੋਂ ਪਹਿਲਾਂ ਤੋਂ ਕੌਰਸ ਹਨ ਤਾਂ ਇਸਨੂੰ ਕੀਓਂ ਲਿਆਂਦਾ ਗਿਆ। ਜਿਸਦਾ ਜਵਾਬ ਨ YCB ਤੇ ਨਾ ਹੀ ਅਯੁਸ਼ ਵਿਭਾਗ ਕੋਲ ਹੈ। ਜਣਕਾਰਾਂ ਦਾ ਕਹਿਣਾ ਹੈ YCB ਸਰਟੀਫਿਕੇਟ ਰਾਹੀਂ ਓਹਨਾਂ ਲੋਕਾਂ ਨੂੰ ਸਰਕਾਰੀ ਸਟੈੰਪ ਲੱਗਾਉਣ ਦੀ ਸਾਜ਼ਿਸ ਹੈ ਜੋ ਯੋਗ ਵਿੱਚ ਅਕਾਦਮਿਕ ਸਿੱਖਿਆ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਜਾਂ ਕਾਲਜ ਨਹੀਂ ਗਏ ਜਾਂ ਨਹੀਂ ਜਾ ਸਕਦੇ। ਕੁਝ ਲੋਕ ਤੇ ਇਸਨੂੰ ਪੈਸਾ ਕਮਾਉਣ ਦਾ ਗੋਰਖ ਧੰਧਾ ਵੀ ਆਖਦੇ। ਜਿਸਦੇ ਲਈ YCB ਤੇ ਅਯੁਸ਼ ਕੋਲੋਂ ਜਾਣਕਾਰੀ ਮੰਗਣ ਤੇ ਕਈ ਜਾਣਕਾਰੀਆਂ ਲਕੋਇਆਂ ਗਈਆਂ ਅਤੇ ਦੱਸੀਆਂ ਨਹੀਂ ਗਇਆ ਜਿਸਤੋਂ ਇਹ ਵਿਭਾਗ ਸ਼ੱਕ ਦੇ ਘੇਰੇ ਹੇਠ ਆਉਂਦਾ ਹੈ ।

ਜੇ ਕਰ ਗੱਲ ਯੋਗ ਖੇਡਾਂ ਦੀ ਕਰੀਏ ਤਾਂ ਕਈ ਸਾਲਾਂ ਤੋਂ ਯੋਗ ਖੇਡਾਂ, ਨ ਕੇਵਲ ਪੰਜਾਬ ਬਲਕਿ ਪੂਰੇ ਭਾਰਤ ਵਿੱਚ ਹੋ ਰਹੀਆਂ ਹਨ ਪਰ ਸੋਚਣ ਦੀ ਗੱਲ ਹੈ, ਕਿ  ਕਈ ਸਾਲਾਂ ਤੋਂ ਹੋ ਰਹੀਆਂ ਹਨ ਖੇਡਾਂ। ਪਰ ਪੜ੍ਹੇ ਲਿਖੇ ਯੋਗ ਵਿੱਚ ਸਿੱਖਿਆ ਪ੍ਰਾਪਤ ਯੋਗ ਖੇਡ ਕੋਚ ਨ ਸਰਕਾਰੀ ਤੇ ਨ ਨਿੱਜੀ ਸਕੂਲਾਂ ਵਿੱਚ ਹਨ ਅਤੇ ਨ ਹੀ ਯੋਗ ਖੇਡ ਕਰਵਾ ਰਹੀਆਂ ਸੰਸਥਾਵਾਂ ਕੋਲ ਨਿਯੁਕਤ ਹਨ। ਬਿਨਾਂ ਯੋਗ ਮਾਹਿਰਾਂ ਤੋਂ ਯੋਗ ਖੇਡਾਂ ਹੋ ਰਹੀਆਂ ਹਨ। ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਪ੍ਰਸ਼ਾਸਨ, ਸਿੱਖਿਆ ਅਤੇ ਖੇਡ ਵਿਭਾਗ ਤੇ। ਜੇ ਕਰ ਸਕੂਲ ਵਿੱਚ ਬਿਨਾਂ ਯੋਗ ਮਾਹਿਰਾਂ ਤੋਂ ਯੋਗ ਕਰਵਾਉਂਦੇ ਕਿਸੇ ਨੂੰ ਸੱਟ ਲੱਗ ਜਾਉਂਦੀ ਹੈ, ਜਾਂ ਖਿਡਾਰੀ ਨਾਲ ਕੋਈ ਅਣਹੋਣੀ ਹੋ ਜਾਂਦੀ ਹੈ, ਤਾਂ ਕੌਣ ਜਿਮਮਵਾਰ ਹੋਵੇਗਾ। ਅਜੇਹਾ ਦੇਖਿਆ ਗਿਆ ਹੈ ਕਈ ਸਕੂਲਾਂ ਵਿੱਚ ਹੋਰ ਖੇਡਾਂ ਦੇ ਮਾਹਿਰ ਯੋਗ ਖੇਡਾਂ ਕਰਵਾਉਂਦੇ ਹਨ ਅਤੇ ਲਚਕ ਲਿਆਉਣ ਲਈ ਖੇਡਾਂ ਦੇ ਸਮੇ ਜ਼ੋਰ ਜ਼ਬਰਦਸਤੀ ਨਾਲ ਖਿਚਾਵ ਪਾਉਂਦੇ ਹਨ ਜਿਸ ਨਾਲ ਕਈ ਵਾਰ ਖਿਡਾਰੀਆਂ ਦੇ ਸੱਟ ਲੱਗ ਜਾਂਦੀ ਹੈ, ਅਤੇ  ਜਿਸ ਕਾਰਣ ਕੁਝ ਯੋਗ ਖੇਡਾਂ ਛੱਡ ਜਾਉਂਦੇ ਹਨ। ਇੱਕ ਰੋਚਕ ਗੱਲ ਇਹ ਵੀ ਹੈ ਕਿ ਹਰ ਖੇਡ ਦੀ ਤਰਾਂ ਯੋਗ ਖੇਡਾਂ ਲਈ 2020 ਵਿੱਚ ਇੱਕ ਨੈਸ਼ਨਲ ਫੈਡਰੇਸ਼ਨ ਬਣਾਈ ਗਈ ਜਿਸਨੂੰ 2020 ਵਿੱਚ ਹੀ ਭਾਰਤ ਦੇ ਖੇਡ ਮੰਤਰਾਲੇ ਵੱਲੋਂ ਮਾਨਤਾ ਦੇ ਦਿੱਤੀ ਗਈ ਜਦਕਿ 2011 ਦੇ ਖੇਲ ਕਨੂੰਨ ਮੁਤਾਬਕ ਘੱਟੋ ਘੱਟ 3 ਸਾਲ ਦੀ ਕਾਰਗੂਜਰੀ ਦੀ ਰੀਪੋਰਟ ਤੋਂ ਬਿਨਾਂ ਮਾਨਤਾ ਨਹੀਂ ਮਿਲਦੀ।

ਕੁਝ ਅਜੇਹਾ ਜਿਮ ਵਿੱਚ ਯੋਗ ਸਿਖਾਉਣ ਵਾਲੇਆਂ ਵੱਲੋਂ ਵੀ ਹੋ ਰੀਆ। ਇਸਦਾ ਕਾਰਣ ਹੈ ਯੋਗ ਵਿੱਚ ਅਕੈਡਮਿਕ ਸਿੱਖਿਆ ਹਾਸਲ ਕਰਨ ਤੋਂ ਬਿਨਾਂ ਹੀ ਆਪਣੇ ਆਪ ਨੂੰ ਮਾਸਟਰ ਬਣਾ ਲੈਣਾ। ਐਨਾਟੋਮੀ, ਫਿਜ਼ੀਓਲੋਜੀ ਭਾਵ ਮਾਨਵ ਸ਼ਰੀਰ ਰਚਨਾ ਨ ਪੜ੍ਹੇ ਹੋਣਾ ਅਤੇ ਯੋਗ ਸ਼ਾਸਤਰਾਂ ਦੀ ਸਿੱਖਿਆ ਵੀ ਨ ਹੋਣਾ। ਜਿਸ ਵਿੱਚ ਨੁਕਸਾਨ ਹੋ ਰਿਹਾ ਹੈ ਆਮ ਲੋਕਾਂ ਦਾ, ਯੋਗ ਖਿਡਾਰੀਆਂ ਦਾ, ਸਕੂਲ ਦੇ ਬੱਚੇਆ ਦਾ ਅਤੇ ਯੋਗ ਵਿਸ਼ੇ ਵਿੱਚ ਸਿੱਖਿਆ ਹਾਸਲ ਕੀਤੇ ਯੋਗ ਪੇਸ਼ੇਵਰਾਂ ਦਾ। ਪਰ ਬੜੇ ਖੇਦ ਦੀ ਗੱਲ ਹੈ ਸਰਕਾਰ ਨੂੰ ਬਾਰ ਬਾਰ ਆਖਣ ਤੇ ਵੀ ਇਸ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਬਲਕਿ YCB ਵਰਗੇ ਪੈਸੇ ਕਮਾਉਣ ਦੇ ਢੰਗ ਕੱਢੇ ਜਾ ਰਹੇ ਹਨ । ਜੋ ਨ ਕੇਵਲ ਸਮਾਜ ਬਲਕਿ ਦੇਸ਼ ਦੇ ਯੋਗ ਵਿਗਾਨ ਦੀ ਹੋਂਦ ਨੂੰ ਵੀ ਖਤਮ ਕਰਦਾ ਜਾ ਰਿਹਾ ਹੈ।

ਸੋਚਣ ਯੋਗ ਗੱਲ ਹੈ ਅਜ਼ਾਦੀ ਦੇ 75 ਸਾਲਾਂ ਵਿੱਚ ਕਦੇ ਅਜੇਹਾ ਕੋਈ ਚਿਕਿਤਸਾ ਕੋਰਸ, ਖੇਡ ਕੋਰਸ ਜਾਂ ਸਿੱਖਿਆ ਕੋਰਸ ਨਹੀਂ ਸ਼ੁਰੂ ਕੀਤਾ ਗਿਆ ਜੋ ਉਸ ਵਿਸ਼ੇ ਵਿੱਚ ਡਿਗਰੀ ਤੋਂ ਵੀ ਜਿਆਦਾ ਮੰਨਿਆ ਜਾਂਦਾ ਹੋਵੇ। ਪੰਜਾਬ ਵਿੱਚ ਹੀ ਮਹਾਰਾਜ ਭੁਪਿੰਦ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ YCB ਦੇ ਕੌਰਸ ਨੂੰ ਯੋਗ ਵਿੱਚ ਪੋਸਟ ਗ੍ਰੇਜੁਏਟ ਡਿਗਰੀ ਤੋਂ ਉੱਪਰ ਰੱਖਿਆ ਗਿਆ ਸੀ। ਇਹ ਸਭ ਇੱਕ ਨੈਕਸਲ ਹੈ ਅਜੇਹਾ ਪ੍ਰਤੀਤ ਹੋ ਰਿਹਾ। ਇਸਦੇ ਮੁੱਖ ਬਿੰਦੂ ਹਨ

  •  ਯੂਨੀਵਰਸਿਟੀ ਵਿੱਚ ਯੋਗ ਦੇ ਵੱਖ ਵੱਖ ਪੱਧਰ ਦੇ ਕੋਰਸ ਹੋਣ ਤੇ ਵੀ YCB ਨੂੰ ਬਣਾਇਆ ਗਿਆ ਅਤੇ ਇਸਨੂੰ ਪ੍ਰਾਈਵੇਟ PRCB ਵੱਲੋਂ ਚਲਿਆ ਗਿਆ। ਇਸਦੀ ਕਮਾਈ ਅਤੇ ਕਮੇਟੀ ਮੈਂਬਰਾਂ ਦੀ ਯੋਗ ਸਿੱਖਿਆ ਬਾਰੇ ਪੁੱਛਣ ਤੇ ਜਾਣਕਾਰੀ ਦੇਣ ਤੋਂ ਨਕਾਰ ਦਿੱਤਾ ਗਿਆ ਜਾ ਲਕੋਇਆ ਗਿਆ।
  • ਨੈਸ਼ਨਲ ਯੋਗਾਸਨ ਸਪੋਰਟਸ ਫੈਡਰੇਸ਼ਨ 2020 ਵਿੱਚ ਰਜਿਸਟਰ ਹੋ ਕੇ 2020 ਵਿੱਚ ਹੀ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਰ ਲੈਂਦੀ ਹੈ। ਜੋ ਕਿ ਨਿਯਮ 3.3 ਦੀ ਉਲੰਘਣਾ ਹੈ।
  • ਨੈਸ਼ਨਲ ਯੋਗਾਸਨ ਸਪੋਰਟਸ ਫੈਡਰੇਸ਼ਨ ਇੱਕ ਪ੍ਰਾਈਵੇਟ ਸੰਸਥਾ ਹੈ ਜਿਸਦਾ ਪੰਜੀਕਰਣ ਮੋਰਾਰਜੀ ਦੇਸਾਈ ਨੈਸ਼ਨਲ ਯੋਗ ਇੰਸਟੀਟਯੂਟ ਦੇ ਆਫਿਸ ਦੇ ਪਤੇ ਤੇ ਹੋਇਆ। ਜਿਸਨੂੰ ਆਧਾਰ ਬਣਾ ਕੇ ਲੋਕਾਂ ਨੂੰ ਇਹ ਯਕੀਨ ਦਵਾ ਦਿੱਤਾ ਗਿਆ ਕਿ ਸੰਸਥਾ ਸਰਕਾਰੀ ਹੈ। ਜਿਸ ਦੇ ਆਧਾਰ ਤੇ ਪੂਰੇ ਭਾਰਤ ਵਿੱਚ ਸ਼ਾਖਾਵਾਂ ਬਣਾਇਆ ਗਈਆਂ।
  •  ਨੈਸ਼ਨਲ ਯੋਗਾਸਨ ਸਪੋਰਟਸ ਫੈਡਰੇਸ਼ਨ ਹੀ ਨਹੀਂ ਵਰਲਡ ਯੋਗਾਸਨ ਸਪੋਰਟਸ ਫੈਡਰੇਸ਼ਨ ਵੀ ਐਸੇ ਤਰ੍ਹਾਂ ਬਣਾਈ ਗਈ। ਬਾਅਦ ਵਿੱਚ ਦੋਹਾਂ ਸੰਸਥਾਵਾਂ ਦੇ ਰਜਿਸਟ੍ਰੇਸ਼ਨ ਸਥਾਨ ਬਦਲ ਦਿੱਤੇ ਗਏ।
  • ਵਰਲਡ ਯੋਗਾਸਨ ਸਪੋਰਟਸ ਫੈਡਰੇਸ਼ਨ ਨਾਂ ਦੀ ਇੱਕ ਹੋਰ ਸੰਸਥਾ ਬੋਪਾਲ ਵਿੱਚ ਪਹਿਲਾਂ ਤੋਂ ਰਜਿਸਟਰ ਦੱਸੀ ਜਾਂਦੀ ਹੈ, ਜਿਸਦੀ ਵੈੱਬਸਾਈਟ ਦੀ ਜਾਣਕਾਰੀ ਤੋਂ ਇਹ ਪਤਾ ਲੱਗਾ।
  • ਬਿਨਾਂ ਯੋਗ ਵਿੱਚ ਸਿੱਖਿਆ ਪ੍ਰਾਪਤ ਪੇਸ਼ੇਵਰਾਂ ਤੋਂ ਕਈ ਯੋਗ ਸੰਸਥਾਵਾਂ ਚੱਲ ਰਹੀਆਂ ਹਨ ਅਤੇ ਯੋਗ ਦੇ ਨਾਮ ਤੇ ਪੈਸੇ ਇਕੱਠੇ ਕਰ ਰਹੀਆਂ ਹਨ। ਜਿਸ ਵਿੱਚ ਯੋਗ ਖੇਡਾਂ ਕਰਵਾ ਰਹੀਆਂ ਕਈ ਸੰਸਥਾਵਾਂ ਹਨ ਜਿਹਨਾਂ ਵਿੱਚ 80% ਵੀ ਯੋਗ ਵਿੱਚ ਪੜ੍ਹੇ ਲਿਖੇ ਡਿਗਰੀ ਹੋਲਡਰ ਵਿਅਕਤੀ ਪ੍ਰਬੰਧਕ ਸਭਾ ਵਿੱਚ ਨਹੀਂ ਹਨ।  
  • ਯੋਗ ਦੇ ਨਾਂ ਤੇ ਕਰੋੜਾਂ ਰੁਪਏ ਹਰ ਸਾਲ ਵੰਡੇ ਜਾਂਦੇ ਹਨ ਪਰ ਯੋਗ ਪੇਸ਼ੇਵਰ ਅੱਜ ਸੱਤ ਸਾਲਾਂ ਵਿੱਚ ਪਹਿਲਾਂ ਵਾਲੀ ਸਤਿਥੀ ਤੋਂ ਵੀ ਨੀਚੇ ਗਏ ਹਨ ਕਾਰਣ YCB ਅਤੇ ਅਜੇਹੇ 100 ਘੰਟੇ, 200 ਘੰਟੇ ਦੇ ਸਰਟੀਫਿਕੇਟ।  ਜੋ ਪੜ੍ਹੇ ਲਿਖੀਆਂ ਦੀ ਰੋਜ਼ੀ ਰੋਟੀ ਖੋਹ ਰਹੇ ਹਨ।
  •  ਜੇ ਕਰ ਯੋਗ ਅਧਿਆਪਕ ਸ਼ਰੀਰੀਕ ਸਿੱਖਿਆ ਨਹੀਂ ਪੜ੍ਹਾ ਸਕਦਾ ਤੇ ਸ਼ਰੀਰੀਕ ਸਿਖਿਅਕ ਯੋਗ ਕਿਵੇਂ ਪੜ੍ਹਾ ਅਤੇ ਸਿੱਖਾਂ ਸਕਦਾ ਹੈ?
  •  ਜੇ ਕਰ 100 ਘੰਟੇ ਨਾਲ ਕੋਈ ਅੰਗਰੇਜੀ ਡਾਕਟਰ ਨਹੀਂ ਬਣ ਸਕਦਾ ਤਾਂ ਯੋਗ ਚਿਕਿਤਸਕ ਕਿਵੇਂ ਬਣਾਇਆ ਜਾ ਰਿਹਾ ਹੈ?
  •  ਦੇਸ ਵਿੱਚ ਨੇਚਰੋਪੈਥੀ ਦੇ ਡਾਕਟਰ ਨੂੰ ਯੋਗ ਡਾਕਟਰ ਦੱਸਿਆ ਜਾ ਰੀਆ ਹੈ ਜਦਕਿ ਓਹ ਨੇਚਰੋਪੈਥੀ ਡਿਗਰੀ ਹੈ। ਯੋਗ ਵਿਗਾਨ ਵੱਖ ਹੈ ਅਤੇ ਇਸਦੀ ਆਪਣੀ ਵੱਖ ਵੱਖ ਪੱਧਰ ਤੇ ਵੱਖ ਵੱਖ ਡਿਗਰੀ ਹੈ। ਓਹ ਵੱਖ ਗੱਲ ਹੈ ਯੋਗ ਆਯੁਰਵੇਦ ਵਿੱਚ ਵੀ ਪੜ੍ਹਾਇਆ ਜਾਂਦਾ ਹੈ, ਨੇਚਰੋਪੈਥੀ ਵਿੱਚ ਵੀ ਅਤੇ ਫਿਜ਼ੀਓਥੈਰੇਪੀ ਵਿੱਚ ਵੀ ਪਰ ਸਾਰੀਆਂ ਵੱਖ ਵੱਖ ਪ੍ਰਣਾਲੀਆਂ ਹਨ। 

ਇਹ ਸਾਰੇ ਬਿੰਦੂਆਂ ਤੋਂ ਲੱਗਦਾ ਹੈ ਯੋਗ ਦੀ ਭਰੋਸੇਯੋਗਤਾ ਨੂੰ ਇੱਕ ਸਾਜਿਸ਼ ਦੇ ਨਾਲ ਨੀਚੇ ਗਿਰਾਇਆ ਜਾ ਰਿਹਾ ਹੈ, ਇਸਦੇ ਲਈ ਇੱਕ ਛੋਟੀ ਜੇਹੀ ਉਦਾਰਣ ਲੈ ਲੈਂਦੇ ਹਾਂ।  ਇੱਕ ਬਿਨਾਂ ਯੋਗ ਵਿੱਚ ਜਾਣਕਾਰ ਨੇ ਯੋਗ ਕਰਵਾਇਆ ਅਤੇ ਇੱਕ ਵਿਅਕਤੀ ਨੂੰ ਭੂਨਮਨ ਆਸਨ ਜਬਰਦਸਤੀ ਕਰਵਾ ਦਿੱਤਾ। ਜਿਸ ਕਾਰਣ ਉਸਦੇ ਸੈਮੀਟੇਂਡੀਨੌਸ ਮਸਪੇਸ਼ੀ ਨੂੰ ਖਿੱਚ ਲੱਗ ਗਈ ਅਤੇ ਓਹ ਚੱਲ ਨਹੀਂ ਪਾ ਰਿਹਾ ਸੀ, ਉਸਦੇ ਘਰਦੇ ਉਸਨੂ ਡਾਕਟਰ ਕੋਲ ਲੈ ਗਏ ਡਾਕਟਰ ਨੇ ਯੋਗ ਨੂੰ ਕੋਸਦਿਆਂ ਆਖਿਆ ਇਸਨੂੰ ਯੋਗ ਨਹੀਂ ਕਰਾਉਣਾ ਅਤੇ ਯੋਗ ਨਾਲ ਹੀ ਇਹ ਸਮੱਸਿਆ ਹੋਈ ਤੁਸੀਂ ਇਹ ਦਵਾਈਆਂ ਖਾਓ ਤੇ ਅੱਗੋਂ ਯੋਗ ਨਹੀਂ ਕਰਵਾਉਣਾ ਵਰਨਾ ਸਮੱਸਿਆ ਵੱਧ ਜਾਵੇਗੀ। ਜਿਸ ਨਾਲ ਓਹ ਵਿਆਕਤੀ ਅਤੇ ਉਸਨੂੰ ਜਾਣਨ ਵਾਲੇ ਯੋਗ ਛੱਡ ਜਾਂਦੇ। ਇਸਦੇ ਨਾਲ ਯੋਗ ਦੀ ਛਵੀ ਖਰਾਬ ਕੀਤੀ ਜਾ ਰਹੀ ਤਾਂ ਜੋ ਲੋਕ ਯੋਗ ਦੀ ਵਾਸਤਵਿਕ ਸਿੱਖਿਆ ਹਾਸਲ ਨ ਕਰ ਪਾਉਣ।

ਯੋਗ ਫ੍ਰੰਟ ਸੰਸਥਾ ਵੱਲੋਂ ਇਹ ਸਾਰਿਆ ਸਮੱਸਿਆਵਾਂ ਤੇ ਚਾਨਣ ਪਾਉਂਦੇ ਹੋਏ ਕੇਂਦਰ ਸਰਕਾਰ ਨੂੰ, ਮਾਣਯੋਗ ਰਾਸ਼ਟਰਪਤੀ ਜੀ ਨੂੰ, ਰਾਜ ਸਰਕਾਰ ਨੂੰ, ਕਈ ਟੀਵੀ ਚੈਨਲਾਂ ਨੂੰ, ਮੈਂਬਰਸ ਆਫ਼ ਪਾਰਲੀਮੈਂਟ ਨੂੰ ਬੇਨਤੀ ਕੀਤੀ ਗਈ ਕਿ ਇਸਦੇ ਲਈ ਇੱਕ ਕਨੂੰਨ ਬਣਾਇਆ ਜਾਵੇ ਜਿਸਦੇ ਆਧਾਰ ਤੇ ਯੋਗ ਵਿੱਚ ਪ੍ਰਾਪਤ ਸਿੱਖਿਆ ਦੇ ਪੱਧਰ ਦੇ ਆਧਾਰ ਤੇ ਇੱਕ ਲਾਈਸੈੰਸ ਬਣਾਇਆ ਜਾਵੇ, ਜਿਸ ਵਿੱਚ ਯੋਗ ਅਧਿਆਪਕ (ਜੋ ਯੋਗ ਕਲਾ ਵਿਸ਼ੇ ਨਾਲ ਯੋਗ ਵਿੱਚ ਗ੍ਰੇਜੁਏਟ ਅਤੇ ਪੋਸਟ ਗ੍ਰੇਜੁਏਟ), ਯੋਗ ਚਿਕਿਤਸਕ (ਜੋ ਯੋਗ ਵਿਗਾਨ ਵਿਸ਼ੇ ਨਾਲ ਗ੍ਰੇਜੁਏਟ, ਪੋਸਟ ਗ੍ਰੇਜੁਏਟ), ਯੋਗ ਕੋਚ (ਯੋਗ ਸਪੋਰਸ ਵਿੱਚ ਡਿਪਲੋਮਾ, ਯੋਗ ਸਪੋਰਟਸ ਸਾਇੰਸ ਵਿੱਚ ਡਿਗਰੀ) ਅਤੇ ਹੋਰਾਂ ਵੱਖ ਵੱਖ ਡਿਪਲੋਮਾ ਹੋਲਡਰ ਨੂੰ ਸਹਾਇਆਕ ਦੇ ਰੂਪ ਵਿੱਚ  ਲਾਈਸੈੰਸ ਦਿੱਤਾ ਜਾਵੇ। ਅਤੇ ਕੇਵਲ ਲਾਈਸੈੰਸ ਹੋਲਡਰ ਹੀ ਯੋਗ ਸੇਵਾਵਾਂ ਦੇਣ ਲਈ ਮਾਨਤਾ ਪ੍ਰਾਪਤ ਹੋਣ। ਜਿਸ ਨਾਲ ਪਾਰਦਰਸ਼ਤਾ, ਭਰੋਸੇਯੋਗਤਾ ਆਏਗੀ ਅਤੇ ਲੋਕ ਯੋਗ ਉੱਤੇ ਯਕੀਨ ਬਣਾ ਸਕਣਗੇ। ਯੋਗ ਨੂੰ ਗੀਤਾਂ ਰਾਹੀਂ, ਕਾਰਟੂਨ ਰਾਹੀਂ, ਗਲਤ ਨਾਵਾਂ ਰਾਹੀਂ ਇਸਦਾ ਮਜਾਕ ਬਣਾਇਆ ਜਾ ਰਿਹਾ ਹੈ ਅਤੇ ਇਸਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਨਾਲ ਯੋਗ ਵਿੱਚ ਸਿੱਖਿਆ ਪ੍ਰਾਪਤ ਮਾਹਿਰਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਜਿਸਨੂੰ  ਰੋਕਣ ਲਈ ਵੀ ਯੋਗ ਕਾਨੂੰਨ ਵਿੱਚ ਮੰਗ ਰੱਖੀ ਗਈ ਹੈ। ਅਜੇਹੇ ਲੋਕ ਜੋ ਜਾਨਵਰਾਂ ਤੇ ਉਤੇ ਯੋਗਾਸਨ ਕਰਕੇ ਲੋਕਾਂ ਨੂੰ ਗਲਤ ਦਿਸ਼ਾ ਦਿੰਦੇ ਹਨ, ਜਾਂ ਯੋਗ ਨੂੰ ਯੋਗਾ ਅਤੇ ਨੂਡ ਯੋਗਾ ਵਰਗੇ ਗਲਤ ਸ਼ਬਦਾਂ ਦਾ ਪਰਯੋਗ ਕਰਦੇ ਹਨ ਜਾਂ ਛੋਟੀ ਪੋਸ਼ਾਕ ਰਾਹੀਂ ਅੰਗ ਪ੍ਰਦਰਸ਼ਨ ਵਾਲੇ ਬੜ੍ਹਕੀਲੇ ਯੋਗ ਬਨੇਰ ਬਣਾਉਂਦੇ ਹਨ ਜੋ ਕਿ ਅਸ਼ਟਾਂਗ ਯੋਗ ਦੇ ਪਹਿਲੇ ਸਫ਼ੇ ਯਮ ਨਿਯਮ ਦੇ ਵਿਪਰੀਤ ਹੈ ਨੂੰ ਰੋਕਣ ਲਈ ਅਪਰਾਧਿਕ ਧਾਰਾ ਬਣਾ ਕੇ ਕਾਰਵੀ ਕੀਤੀ ਜਾਵੇ। ਇਸਦੇ ਲਈ ਸਮੇ ਸਮੇ ਸਿਰ ਮੌਜੂਦਾ ਸਰਕਾਰਾਂ ਨਾਲ ਯੋਗ ਅਧਿਨਿਯਮ ਦਾ ਇੱਕ ਡਰਾਫ਼ਟ ਵੀ ਸੰਸਥਾ ਵੱਲੋਂ ਸਾਂਝਾ ਕੀਤਾ ਗਿਆ। ਪੰਜਾਬ ਸਰਕਾਰ ਦੇ ਕਈ ਐਮ.ਐਲ.ਏ ਇਸ ਕਨੂੰਨ ਦੇ ਲਈ ਸਹਿਮਤ ਹੋ ਚੁੱਕੇ ਹਨ ਪਰ ਕੀ ਇਹ ਪਿਛਲੀਆਂ ਸਰਕਾਰਾਂ ਵਾਂਗ ਇੱਕ ਝੂਠਾ ਬਰੋਸਾ ਹੀ ਤੇ ਨਹੀਂ ਦਿੱਤਾ ਜਾ ਰਿਹਾ ਇਹ ਗੱਲ ਵਿਚਾਰਨ ਯੋਗ ਹੈ।

ਜੱਦ ਤਕ ਯੋਗ ਲਈ ਕਨੂੰਨ ਨਹੀਂ ਆਉਂਦਾ ਲੋਕਾਂ ਨੂੰ ਆਪ ਜਾਗਰੂਕਤਾ ਲਿਆਉਣ ਦੀ ਲੋੜ ਹੈ। ਤੁਸੀਂ ਜਿਸ ਕੋਲ ਵੀ ਯੋਗ ਸਿੱਖਣ / ਕਰਨ ਜਾ ਰਹੇ ਹੋ ਓਸ ਕੋਲੋਂ ਉਸਦੀ ਯੋਗ ਵਿੱਚ ਡਿਗਰੀ ਜਰੂਰ ਪੁੱਛੋ, ਜੇ ਕਰ ਯੋਗ ਵਿੱਚ ਡਿਗਰੀ ਨਹੀਂ ਹੈ ਤਾਂ ਕੋਈ ਕਿੰਨ੍ਹਾ ਵੀ ਮਸ਼ਹੂਰ ਕਿਓਂ ਨ ਹੋਵੇ ਓਸ ਤੋਂ ਯੋਗ ਨ ਸਿੱਖੋ, ਮਾਪੇ ਆਪਣੇ ਬੱਚਿਆਂ ਦੇ ਸਕੂਲਾਂ ਤੋਂ ਯੋਗ ਅਧਿਆਪਕ ਦੀ ਡਿਗਰੀ ਜਰੂਰ ਜਾਣਨ ਇਹ ਓਹਨਾਂ ਦੇ ਬੱਚਿਆਂ ਦੇ ਸੇਹਤ ਦਾ ਸਵਾਲ ਹੈ। ਜੇ ਕਰ ਕੋਈ ਬਿਨਾਂ ਡਿਗਰੀ ਦੇ ਹੋਰਾਂ ਲੋਕਾਂ ਨੂੰ ਯੋਗ ਨਾਲ ਇਲਾਜ ਜਾਂ ਯੋਗ ਖੇਡਾਂ ਦੀ ਸਿੱਖਿਆ ਦੇ ਰਿਹਾ ਹੈ ਤਾਂ ਤੁਰੰਤ ਇੱਕ ਵਿਡੀਉ ਬਣਾ ਕੇ ਸੋਸ਼ਲ ਮੀਡੀਆ ਤੇ #law4yog ਪਾਓ ਅਤੇ ਨਾਲ ਹੀ ਆਪਣੇ ਹਲਕੇ ਦੇ MLA ਨੂੰ ਲਿਖਤੀ ਜਾਣਕਾਰੀ ਦਿਉ। ਦੇਸ਼ ਵਿੱਚ ਕਈ ਧੋਖੇਬਾਜ਼ ਯੋਗ ਸੰਸਥਾਵਾਂ ਹਨ ਜੋ ਯੋਗ ਦੇ ਨਾਂ ਤੇ ਫ਼੍ਰੀ ਯੋਗ ਤੇ ਕਰਵਾ ਰਹੀਆਂ ਹਨ ਪਰ ਫ਼੍ਰੀ ਕਲਾਸ ਦੀ ਫੋਟੋ ਦਿਖਾ ਕੇ ਸਰਕਾਰੀ ਸਕੀਮਾਂ ਤੋਂ ਕਰੋੜਾਂ ਰੁਪਏ ਹਾਸਲ ਕਰ ਰਹੀਆਂ ਹਨ। ਕੋਈ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਦਕਿ ਕਈ ਅਜੇਹੀਆਂ ਸੰਸਥਾਵਾਂ ਜੋ ਆਪਣੇ ਆਪਨੂੰ ਯੋਗ ਪੇਸ਼ੇਵਰਾਂ ਦੀ ਪਕਸ਼ਕਾਰ ਦੱਸਦਿਆਂ ਹਨ, ਓਹ ਵੀ ਇਹਨਾਂ ਭਰਸ਼ਟਾਚਾਰਿਆ ਦੇ ਨਾਲ ਮਿਲੇ ਹੋਏ ਹਨ ਅਤੇ YCB ਵਰਗੀ ਗਲਤ ਨੀਤੀਆਂ ਨਾਲ ਹੱਥ ਮਿਲਾ ਕਿ ਪੈਸੇ ਕਮਾ ਰਹੇ ਹਨ । ਅਜੇਹੀਆਂ ਸੰਸਥਾਵਾਂ ਦਾ ਬਾਈਕਾਟ ਕਰੋ। ਇਹ ਭਰਸ਼ਟਾਚਾਰ ਦੇ ਵਿਰੋਧ ਵਿੱਚ ਅਤੇ ਆਪਣੇ ਹੱਕਾਂ ਲਈ ਤੁਹਾਡੀ ਲੜਾਈ ਹੈ ਤੁਹਾਨੂੰ ਆਪ ਹੀ ਲੜਨੀ ਹੈ।



Do you like this Post?

Newest