ਕੀ ਯੋਗ ਦੇ ਵਿੱਚ ਹੋ ਰਿਹਾ ਹੈ ਸਬਤੋਂ ਵੱਡਾ ਭਰਸ਼ਟਾਚਾਰ?
ਯੋਗ ਇੱਕ ਕਲਾ ਹੀ ਨਹੀਂ ਬਲਕਿ ਸੇਹਤ ਵਿਗਾਨ ਵੀ ਹੈ ਅਤੇ ਇਸਦੀ ਬੁਨਿਆਦ ਹਜ਼ਾਰਾਂ ਸਾਲਾਂ ਤੋਂ ਹੈ ਜਿਸਨੂੰ ਸਾਰਾ ਸੰਸਾਰ ਮੰਨਦਾ ਹੈ, ਪਰ ਜਿੱਥੇ ਇਸ ਭਾਰਤ ਦੇ ਵਿਗਾਨ ਨੂੰ ਇਸਦਾ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਉੱਥੇ ਇਹ ਭਾਰਤ ਵਿੱਚ ਹੀ ਆਪਣੀ ਹੋਂਦ ਗਵਾਉਂਦਾ ਜਾ ਰਿਹਾ ਹੈ। ਕਾਰਣ ਹੈ ਗਲਤ ਨੀਤੀਆਂ ਅਤੇ ਭਰਸ਼ਟਾਚਾਰ, ਇਹ ਮੇਰਾ ਕਹਿਣਾ ਨਹੀਂ ਬਲਕਿ ਸਮੁੱਚੇ ਭਾਰਤ ਵਿੱਚ ਪੜ੍ਹੇ ਲਿਖੇ ਯੋਗ ਪੇਸ਼ੇਵਰਾਂ ਦਾ ਹੈ। ਯੋਗ ਪੇਸ਼ੇਵਰਾਂ ਦੇ ਹੱਕਾਂ ਲਈ ਕਨੂਣੀ ਤੌਰ ਤੇ ਲੜ ਅਤੇ ਯੋਗ ਕਨੂੰਨ ਮੰਗ ਰਹੀ ਇੱਕ ਮਾਤਰ ਸੰਸਥਾ ਯੋਗ ਫ੍ਰੰਟ 18 ਨਵੰਬਰ 2019 ਤੋਂ ਇਸ ਵਿਸ਼ੇ ਤੇ ਸਮੇ ਸਮੇ ਸਿਰ ਚਾਨਣ ਪਾਉਂਦੇ ਰਹੇ ਹਨ। ਸੰਸਥਾ ਦਾ ਮੰਨਣਾ ਹੈ ਕਿ ਸਾਰੀ ਸਮੱਸਿਆਵਾਂ ਦਾ ਹੱਲ ਯੋਗ ਕਨੂੰਨ ਬਣਾਉਣਾ ਹੈ ਜਿਸ ਦੇ ਲਈ ਸਾਰੇ ਯਤਨਸ਼ੀਲ ਹਨ। ਆਓ ਪੂਰੀ ਸਮੱਸਿਆ ਨੂੰ ਨਜਦੀਕ ਤੋਂ ਜਾਣਦੇ ਹਾਂ । ਯੋਗ ਵਰਤਮਾਨ ਸਤਿਥੀ ਵਿੱਚ 3 ਖੇਤਰਾਂ ਵਿੱਚ ਵੰਡੀਆਂ ਹੋਇਆ ਹੈ ਸਿੱਖਿਆ, ਚਿਕਿਤਸਾ ਅਤੇ ਖੇਡਾਂ। ਸਿੱਖਿਆ ਵਿੱਚ ਇਹ ਸਕੂਲ ਸਿੱਖਿਆ ਅਤੇ ਵਧੇਰੇ ਸਿੱਖਿਆ ਵਿੱਚ ਵੰਡਿਆ ਹੋਇਆ ਹੈ ਜਿਸ ਵਿੱਚੋਂ ਕੇਵਲ ਵਧੇਰੇ ਸਿੱਖਿਆ ਵਿੱਚ ਯੋਗ ਥੋੜਾ ਅਧਿਕਾਰ ਰੱਖਦਾ ਹੈ ਪਰ ਸਕੂਲ ਸਿੱਖਿਆ ਵਿੱਚ ਯੋਗ ਨੂੰ ਮਜਾਕ ਬਣਾ ਕਿ ਰੱਖ ਦਿੱਤਾ ਗਿਆ ਹੈ। ਕੋਈ ਵੀ ਬਿਨਾਂ ਯੋਗ ਵਿੱਚ ਡਿਗਰੀ ਕੀਤੇ ਯੋਗ ਟੀਚਰ ਬਣ ਜਾਂਦਾ ਹੈ ਅਤੇ ਸਕੂਲਾਂ ਵਿੱਚ ਯੋਗ ਖੇਡਾਂ ਕਰਵਾਉਣ ਲੱਗ ਜਾਂਦਾ ਹੈ, ਜਦਕਿ ਯੋਗ ਵਿੱਚ ਯੂਨੀਵਰਸਿਟੀ ਤੋਂ ਕੋਰਸ 19
0 Comments